Skip to main content

ਉਹ ਕਾਨੂੰਨ ਜੋ ਅਸੀਂ ਲਾਗੂ ਕਰਦੇ ਹਾਂ

1964 ਦੇ ਨਾਗਰਿਕ ਅਧਿਕਾਰ ਅਧਿਨਿਯਮ ਦਾ ਟਾਈਟਲ VII

1964 ਦੇ ਨਾਗਰਿਕ ਅਧਿਕਾਰ ਅਧਿਨਿਯਮ ਦਾ ਟਾਈਟਲ VII (ਟਾਈਟਲ VII) (ਲਿੰਕ ਅੰਗਰੇਜ਼ੀ ਵਿੱਚ ਹੈ) ਕਿਸੇ ਰੁਜ਼ਗਾਰਦਾਤਾ ਲਈ ਇਨ੍ਹਾਂ ਦੇ ਕਾਰਨ ਭੇਦਭਾਵ ਕਰਨ ਨੂੰ ਗੈਰਕਾਨੂੰਨੀ ਬਣਾਉਂਦਾ ਹੈ:

  • ਜਾਤੀ;
  • ਰੰਗ;
  • ਧਰਮ;
  • ਲਿੰਗ (ਗਰਭਾਵਸਥਾ, ਬੱਚੇ ਨੂੰ ਜਨਮ ਦੇਣ, ਅਤੇ ਸੰਬੰਧਿਤ ਸਥਿਤੀਆਂ, ਜਿਨਸੀ ਰੁਝਾਨ, ਅਤੇ ਲਿੰਗ ਦੀ ਪਛਾਣ); ਜਾਂ
  • ਰਾਸ਼ਟਰੀ ਮੂਲ।

ਟਾਈਟਲ VII ਕਿਸੇ ਰੁਜ਼ਗਾਰਦਾਤਾ ਲਈ ਕਿਸੇ ਵਿਅਕਤੀ ਦੇ ਖਿਲਾਫ਼ ਕਾਰਵਾਈ ਕਰਨ, ਜਾਂ ਬਦਲਾ ਲੈਣ ਨੂੰ ਗੈਰਕਾਨੂੰਨੀ ਬਣਾਉਂਦਾ ਹੈ ਕਿ:

  • ਉਨ੍ਹਾਂ ਨੇ ਭੇਦਭਾਵ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਹੈ, ਭਾਵੇਂ ਰਸਮੀ ਤੌਰ ਤੇ ਜਾਂ ਗੈਰ-ਰਸਮੀ ਤੌਰ ਤੇ;
  • ਉਨ੍ਹਾਂ ਨੇ ਅਮਰੀਕਾ ਦੀ ਬਰਾਬਰ ਰੁਜ਼ਗਾਰ ਅਵਸਰ ਕਮਿਸ਼ਨ ਵਰਗੀ ਕਿਸੇ ਏਜੰਸੀ ਨਾਲ ਭੇਦਭਾਵ ਕੀਤੇ ਜਾਣ ਦਾ ਅਭਿਯੋਗ ਲਾਇਆ ਹੈ, ਜਾਂ
  • ਉਨ੍ਹਾਂ ਨੇ ਰੁਜ਼ਗਾਰ ਸੰਬੰਧੀ ਕਿਸੇ ਭੇਦਭਾਵ ਦੀ ਜਾਂਚ ਜਾਂ ਮੁਕੱਦਮੇ ਵਿੱਚ ਗਵਾਹ ਵਜੋਂ ਹਿੱਸਾ ਲਿਆ ਸੀ।

ਸਿਰਲੇਖ VII ਉਹਨਾਂ ਨੀਤੀਆਂ ਜਾਂ ਅਭਿਆਸਾਂ ਦੀ ਵਰਤੋਂ ਕਰਨਾ ਵੀ ਗੈਰਕਾਨੂੰਨੀ ਬਣਾਉਂਦਾ ਹੈ ਜੋ ਨਿਰਪੱਖ ਜਾਪਦੀਆਂ ਹਨ ਪਰ ਉਨ੍ਹਾਂ ਦੀ ਨਸਲ, ਰੰਗ, ਧਰਮ, ਲਿੰਗ (ਗਰਭਾਵਸਥਾ, ਬੱਚੇ ਨੂੰ ਜਨਮ ਦੇਣ, ਅਤੇ ਸੰਬੰਧਿਤ ਸਥਿਤੀਆਂ, ਜਿਨਸੀ ਰੁਝਾਨ, ਅਤੇ ਲਿੰਗ ਦੀ ਪਛਾਣ); ਜਾਂ ਰਾਸ਼ਟਰੀ ਮੂਲ ਦੇ ਕਾਰਨ ਲੋਕਾਂ ਨਾਲ ਵਿਤਕਰਾ ਕਰਨ ਦਾ ਪ੍ਰਭਾਵ ਪਾਉਂਦੀਆਂ ਹਨ।

ਟਾਈਟਲ VII ਦੇ ਤਹਿਤ, ਰੁਜ਼ਗਾਰ ਦੇ ਕਿਸੇ ਵੀ ਪਹਿਲੂ ਵਿੱਚ ਵਿਤਕਰਾ ਕਰਨਾ ਗੈਰਕਾਨੂੰਨੀ ਹੈ, ਜਿਸ ਵਿੱਚ ਸ਼ਾਮਲ ਹਨ:

  • ਨਿਯੁਕਤ ਕਰਨਾ ਅਤੇ ਨੌਕਰੀ ਤੋਂ ਕੱਢਣਾ;
  • ਮੁਆਵਜਾ ਦੇਣਾ, ਅਸਾਈਨਮੈਂਟ, ਜਾਂ ਕਰਮਚਾਰੀਆਂ ਦਾ ਵਰਗੀਕਰਨ;
  • ਟ੍ਰਾਂਸਫਰ, ਪ੍ਰਮੋਸ਼ਨ, ਲੇਔਫ਼ ਕਰਨਾ, ਜਾਂ ਰੀਕਾੱਲ;
  • ਨੌਕਰੀ ਸੰਬੰਧੀ ਵਿਗਿਆਪਨ ਅਤੇ ਭਰਤੀਆ;
  • ਟੈਸਟਿੰਗ;
  • ਰੁਜ਼ਗਾਰਦਾਤਾ ਦੀ ਕੰਮ ਦੀਆਂ ਥਾਂਵਾਂ ਦੀ ਵਰਤੋ ਕਰਨਾ;
  • ਟ੍ਰੇਨਿੰਗ ਅਤੇ ਅਪ੍ਰੈਂਟਿਸਸ਼ਿਪ (ਸ਼ਗਿਰਦੀ) ਪ੍ਰੋਗਰਾਮ; 
  • ਰਿਟਾਇਰਮੇਂਟ ਪਲਾਨ, ਛੁੱਟੀ ਅਤੇ ਫਾਇਦੇ; ਜਾਂ
  • ਰੁਜ਼ਗਾਰ ਸੰਬੰਧੀ ਹੋਰ ਸ਼ਰਤਾਂ ਅਤੇ ਸਥਿਤੀਆਂ।

ਟਾਈਟਲ VII ਦੇ ਤਹਿਤ, ਰੁਜ਼ਗਾਰਦਾਤਾ ਇਹ ਵੀ ਨਹੀਂ ਕਰ ਸਕਦੇ ਹਨ:

  • ਨਸਲ, ਰੰਗ, ਧਰਮ, ਲਿੰਗ (ਗਰਭਾਵਸਥਾ, ਬੱਚੇ ਨੂੰ ਜਨਮ ਦੇਣ, ਅਤੇ ਸੰਬੰਧਿਤ ਸਥਿਤੀਆਂ, ਜਿਨਸੀ ਰੁਝਾਨ, ਅਤੇ ਲਿੰਗ ਦੀ ਪਛਾਣ); ਜਾਂ ਰਾਸ਼ਟਰੀ ਮੂਲ ਦੇ ਆਧਾਰ ਤੇ ਕਿਸੇ ਕਰਮਚਾਰੀ ਨੂੰ ਪਰੇਸ਼ਾਨ ਕਰਨਾ;
  • ਕੰਮ ਵਾਲੀ ਥਾਂ ਦੀਆਂ ਨੀਤੀਆਂ ਜਾਂ ਅਭਿਆਸਾਂ ਵਿੱਚ ਵਾਜਬ ਤਬਦੀਲੀਆਂ ਕਰਨ ਤੋਂ ਇਨਕਾਰ ਜਾਂ ਅਸਫਲ ਹੋਣਾ ਜੋ ਵਿਅਕਤੀਗਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਇਮਾਨਦਾਰੀ ਨਾਲ ਰੱਖੇ ਗਏ ਧਾਰਮਿਕ ਵਿਸ਼ਵਾਸਾਂ ਦੀ ਪਾਲਣਾ ਕਰਨ ਦੀ ਇਜਾਜ਼ਤ ਦਿੰਦੇ ਹਨ;
  • ਕਿਸੇ ਵਿਅਕਤੀ ਦੀ ਨਸਲ, ਰੰਗ, ਧਰਮ, ਲਿੰਗ (ਗਰਭਾਵਸਥਾ, ਬੱਚੇ ਨੂੰ ਜਨਮ ਦੇਣ, ਅਤੇ ਸੰਬੰਧਿਤ ਸਥਿਤੀਆਂ, ਜਿਨਸੀ ਰੁਝਾਨ, ਅਤੇ ਲਿੰਗ ਦੀ ਪਛਾਣ); ਜਾਂ ਰਾਸ਼ਟਰੀ ਮੂਲ ਦੇ ਦੇ ਕਾਰਨ ਕਿਸੇ ਵਿਅਕਤੀ ਦੀਆਂ ਯੋਗਤਾਵਾਂ, ਗੁਣਾਂ, ਜਾਂ ਕਾਰਜ ਪ੍ਰਦਰਸ਼ਨ ਬਾਰੇ ਰੂੜ੍ਹੀਵਾਦੀ ਕਿਸਮਾਂ ਜਾਂ ਧਾਰਨਾਵਾਂ ਦੇ ਅਧਾਰ ਤੇ ਰੁਜ਼ਗਾਰ ਸੰਬੰਧੀ ਫੈਸਲੇ ਲੈਣਾ;
  • ਨੌਕਰੀ ਦੇ ਮੌਕੇ ਦੇਣ ਤੋਂ ਇਨਕਾਰ ਕਰਨਾ ਕਿਉਂਕਿ ਉਹ ਵਿਅਕਤੀ ਕਿਸੇ ਖਾਸ ਨਸਲ, ਰੰਗ, ਧਰਮ, ਲਿੰਗ (ਗਰਭਾਵਸਥਾ, ਬੱਚੇ ਨੂੰ ਜਨਮ ਦੇਣ, ਅਤੇ ਸੰਬੰਧਿਤ ਸਥਿਤੀਆਂ, ਜਿਨਸੀ ਰੁਝਾਨ, ਅਤੇ ਲਿੰਗ ਦੀ ਪਛਾਣ); ਜਾਂ ਰਾਸ਼ਟਰੀ ਮੂਲ ਦੇ ਵਿਅਕਤੀ ਨਾਲ ਵਿਆਹਿਆ ਹੋਇਆ ਹੈ ਜਾਂ ਸੰਬੰਧਿਤ ਹੈ।

EEOC ਦੇ ਡਿਪਾਰਟਮੇਂਟ ਔਫ਼ ਜਸਟਿਸ (ਨਿਆਂ ਵਿਭਾਗ) ਕੋਲ ਸ਼ਿਕਾਇਤ ਭੇਜਣ ਤੋਂ ਬਾਅਦ, ਅਟਾਰਨੀ ਜਨਰਲ, ELS ਦੇ ਜਰੀਏ, ਟਾਈਟਲ VII ਦੇ ਤਹਿਤ ਰਾਜ ਅਅਤੇ ਸਥਾਨਕ ਸਰਕਾਰੀ ਰੁਜ਼ਗਾਰਦਾਤਾਵਾਂ ਦੇ ਖਿਲਾਫ਼ ਮੁਕੱਦਮੇ ਦਾਇਰ ਕਰ ਸਕਦਾ ਹੈ  ELS ਜਾਂਚਾਂ ਸ਼ੁਰੂ ਕਰ ਸਕਦਾ ਹੈ ਅਤੇ ਰਾਜ ਅਤੇ ਸਥਾਨਕ ਸਰਕਾਰੀ ਰੁਜ਼ਗਾਰਦਾਤਾਵਾਂ ਦੇ ਖਿਲਾਫ਼ ਮੁਕੱਦਮੇ ਦਾਇਰ ਕਰ ਸਕਦਾ ਹੈ ਜਦੋਂ ਇਹ ਵਿਸ਼ਵਾਸ ਕਰਨ ਦਾ ਕਾਰਨ ਮੌਜੂਦ ਹੁੰਦਾ ਹੈ ਕਿ ਕਿਸੇ ਰੁਜ਼ਗਾਰਦਾਤਾ ਦੀ ਨੀਤੀ ਜਾਂ ਅਭਿਆਸ ਨੌਕਰੀ ਦੇ ਬਿਨੈਕਾਰਾਂ ਜਾਂ ਕਰਮਚਾਰੀਆਂ ਦੇ ਇੱਕ ਸਮੂਹ ਨਾਲ ਉਨ੍ਹਾਂ ਲਿੰਗ (ਗਰਭਾਵਸਥਾ, ਬੱਚੇ ਨੂੰ ਜਨਮ ਦੇਣ, ਅਤੇ ਸੰਬੰਧਿਤ ਸਥਿਤੀਆਂ, ਜਿਨਸੀ ਰੁਝਾਨ, ਅਤੇ ਲਿੰਗ ਦੀ ਪਛਾਣ); ਜਾਂ ਰਾਸ਼ਟਰੀ ਮੂਲ ਦੇ ਅਧਾਰ 'ਤੇ ਵਿਤਕਰਾ ਕਰਦਾ ਹੈ।

ਗਰਭਵਤੀ ਕਰਮੀਆਂ ਨਾਲ ਨਿਰਪੱਖ ਵਿਵਹਾਰ ਸੰਬੰਧੀ ਅਧਿਨਿਯਮ

ਗਰਭਵਤੀ ਮਹਿਲਾ ਕਰਮੀਆਂ ਨਾਲ ਨਿਰਪੱਖ ਵਿਵਹਾਰ ਅਧਿਨਿਯਮ (PWFA) ਇੱਕ ਸੰਘੀ ਕਾਨੂੰਨ ਹੈ ਜੋ ਰਾਜ ਅਤੇ ਸਥਾਨਕ ਸਰਕਾਰਾਂ ਸਮੇਤ ਰੋਜ਼ਗਾਰਦਾਤਾ, 15 ਜਾਂ ਵਧੇਰੇ ਕਰਮਚਾਰੀਆਂ ਵਾਲੇ ਰੁਜ਼ਗਾਰਦਾਤਾਵਾਂ ਨੂੰ ਕਵਰ ਕਰਦਾ ਹੈ। ਇਹ ਕਾਨੂੰਨ ਕਵਰ ਕੀਤੇ ਜਾਂਦੇ ਰੁਜ਼ਗਾਰਦਾਤਾਵਾਂ ਨੂੰ ਗਰਭਅਵਸਥਾ, ਬੱਚੇ ਦੇ ਜਨਮ, ਜਾਂ ਸੰਬੰਧਿਤ ਮੈਡੀਕਲ ਸਥਿਤੀਆਂ ਕਾਰਨ ਜਾਣੀਆਂ-ਪਛਾਣੀਆਂ ਸੀਮਾਵਾਂ ਵਾਲੇ ਯੋਗਤਾ ਪ੍ਰਾਪਤ ਨੌਕਰੀ ਦੇ ਬਿਨੈਕਾਰਾਂ ਅਤੇ ਕਰਮਚਾਰੀਆਂ ਨੂੰ "ਵਾਜਬ ਸਮਾਯੋਜਨ" ਦੇਣ ਦੀ ਮੰਗ ਕਰਦਾ ਹੈ। "ਵਾਜਬ ਸਮਾਯੋਜਨ" ਕਿਸੇ ਕੰਮ ਕਰਨ ਦੇ ਤਰੀਕੇ ਜਾਂ ਕੰਮ ਵਾਲੀ ਥਾਂ ਦੇ ਆਮ ਤੌਰ 'ਤੇ ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ ਕੀਤੇ ਜਾਣੇ ਹੋ ਸਕਦੇ ਹਨ। ਸੰਭਵ ਵਾਜਬ ਸਮਾਯੋਜਨ ਦੇ ਕੁਝ ਉਦਾਹਰਣਾਂ ਵਿੱਚ ਸ਼ਾਮਲ ਹੋ ਸਕਦੇ ਹਨ:  ਸੁਧਾਰਾਤਮਕ ਸੁਵਿਧਾ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਨੂੰ ਆਪਣੀ ਸ਼ਿਫ਼ਟ ਦੇ ਦੌਰਾਨ ਪਾਣੀ ਦੀ ਬੋਤਲ ਜਾਂ ਖਾਣਾ ਲਿਆਉਣ ਲਈ ਇਜਾਜ਼ਤ ਦੇਣਾ, ਪਬਲਿਕ ਸਕੂਲ ਟੀਚਰ ਨੂੰ ਬਾਥਰੂਮ ਦੀ ਵਰਤੋਂ ਕਰਨ ਲਈ ਲੰਮੀ ਜਾਂ ਜ਼ਿਆਦਾ ਲਚਕੀਲੀ ਬ੍ਰੇਕਸ ਦੇਣਾ, ਐਮਰਜੈਂਸੀ ਮੈਡੀਕਲ ਤਕਨੀਸ਼ਿਅਨ ਨੂੰ ਹਲਕੇ ਕੰਮ ਜਾਂ ਭਾਰ ਚੁੱਕਣ ਵਾਲੇ ਕੰਮਾਂ ਵਿੱਚ ਸਹਾਇਤਾ ਪ੍ਰਦਾਨ ਕਰਨੀ, ਇੱਕ ਨਿਗਰਾਨੀ ਕਰਨ ਵਾਲੇ ਅਫਸਰ ਨੂੰ ਕਿਸੇ ਸਰੀਰਕ ਤੌਰ ਤੇ ਕੰਮ ਚੁਣੌਤੀਪੂਰਣ ਜਾਂ ਸੁਰੱਖਿਅਤ ਪੱਦ 'ਤੇ ਅਸਥਾਈ ਤੌਰ ਤੇ ਟ੍ਰਾਂਸਫਰ ਕਰਨਾ, ਗਰਭਾਵਸਥਾ ਦੌਰਾਨ ਪਾਏ ਜਾਣ ਵਾਲੇ ਕਪੜਿਆਂ ਲਈ ਯੂਨੀਫਾਰਮ (ਵਰਦੀ) ਜਾਂ ਡ੍ਰੈਸ ਕੋਡ ਨੂੰ ਬਦਲਣਾ, ਕੰਮ ਦੀਆਂ ਥਾਂਵਾਂ ਵਿੱਚ ਜਾਂ ਉਪਕਰਨ ਵਿੱਚ ਬਦਲਾਵ ਕਰਨਾ, ਜਿਵੇਂ ਕਿ ਸਟੇਟ ਪਾਰਕ ਰੇਂਜਰ ਨੂੰ ਬੈਠਣ ਲਈ ਸਟੂਲ ਦੇਣਾ।

PWFA ਰੁਜ਼ਗਾਰਦਾਤਾ ਲਈ ਇਹ ਲੋੜੀਂਦਾ ਬਣਾਉਂਦਾ ਹੈ ਕਿ ਵਾਜਬ ਸਮਾਯੋਜਨ ਪ੍ਰਦਾਨ ਕੀਤੇ ਜਾਣ ਜਦੋਂ ਤੱਕ ਕਿ ਉਹਬ ਰੁਜ਼ਗਾਰਦਾਤਾ ਲਈ ਬੇਲੋੜੀ ਮੁਸ਼ਕਲ ਪੈਦਾ ਨਹੀਂ ਕਰਦੇ ਹਨ। “ਬੇਲੋੜੀ ਮੁਸ਼ਕਲ” ਦਾ ਮਤਲਬ ਹੈ ਕਿ ਬਦਲਾਵ ਕਰਨਾ ਬਹੁਤ ਮੁਸ਼ਕਲ ਜਾਂ ਮਹਿੰਗਾ ਹੋਵੇਗਾ ਅਤੇ ਤੱਥਾਂ ਅਤੇ ਰੁਜ਼ਗਾਰਦਾਤਾ 'ਤੇ ਨਿਰਭਰ ਕਰਦਾ ਹੈ।  ਬਿਨੈਕਾਰ ਜਾਂ ਕਰਮਚਾਰੀ ਅਤੇ ਰੁਜ਼ਗਾਰਦਾਤਾ ਦਾ ਇੱਕ ਗੱਲਬਾਤ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੈ, ਇਸ ਤੋਂ ਪਹਿਲਾਂ ਕਿ ਰੁਜ਼ਗਾਰਦਾਤਾ ਇਹ ਫੈਸਲਾ ਕਰੇ ਕਿ ਕਰਮਚਾਰੀ ਦੀ ਬੇਨਤੀ ਤੇ ਕਿਵੇਂ ਪ੍ਰਤੀਕਿਰਿਆ ਕੀਤੀ ਜਾਵੇ।

PWFA ਉਹਨਾਂ ਕਰਮਚਾਰੀਆਂ ਦੀ ਰੱਖਿਆ ਕਰਦਾ ਹੈ ਜੋ ਵਾਜਬ ਸਮਾਯੋਜਨ ਦੀ ਮੰਗ ਕਰਦੇ ਹਨ, ਉਹਨਾਂ ਕਰਮਚਾਰੀਆਂ ਦੀ ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਵਾਜਬ ਸਮਾਯੋਜਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਅਤੇ ਉਹਨਾਂ ਕਰਮਚਾਰੀਆਂ ਦੀ ਜੋ PWFA ਅਧੀਨ ਸ਼ਿਕਾਇਤਾਂ ਦਰਜ ਕਰਦੇ ਹਨ ਜਾਂ ਜੋ PWFA ਅਧੀਨ ਗੈਰਕਾਨੂੰਨੀ ਕਾਰਵਾਈਆਂ ਦਾ ਵਾਜਬ ਵਿਰੋਧ ਕਰਦੇ ਹਨ। ਇਹ ਲੋਕਾਂ ਨੂੰ ਉਹਨਾਂ ਦੇ PWFA ਅਧਿਕਾਰਾਂ ਦੀ ਵਰਤੋਂ ਕਰਨ ਜਾਂ ਦੂਜਿਆਂ ਦੁਆਰਾ PWFA ਅਧਿਕਾਰਾਂ ਦੀ ਵਰਤੋਂ ਕਰਨ ਵਿੱਚ ਉਹਨਾਂ ਦੀ ਮਦਦ ਕਰਨ ਵਿੱਚ ਜ਼ਬਰਦਸਤੀ ਕਰਨ, ਡਰਾਉਣ, ਧਮਕਾਉਣ, ਜਾਂ ਦਖਲਅੰਦਾਜ਼ੀ ਦੇਣ ਤੋਂ ਵੀ ਬਚਾਉਂਦਾ ਹੈ।

PWFA ਦੇ ਤਹਿਤ, ਰੁਜ਼ਗਾਰਦਾਤਾ ਇਹ ਨਹੀਂ ਕਰ ਸਕਦਾ:

  • ਸਮਾਯੋਜਨ ਬਾਰੇ ਕਰਮਚਾਰੀ ਅਤੇ ਰੁਜ਼ਗਾਰਦਾਤਾ ਦੇ ਵਿਚਕਾਰ ਇੱਕ ਅੰਤਰ-ਕਿਰਿਆਸ਼ੀਲ ਪ੍ਰਕਿਰਿਆ ਕੀਤੇ ਬਿਨਾਂ ਕਿਸੇ ਯੋਗਤਾ ਪ੍ਰਾਪਤ ਕਰਮਚਾਰੀ ਤੋਂ ਸਮਾਯੋਜਨ ਸਵੀਕਾਰ ਕਰਨ ਦੀ ਮੰਗ ਕਰਨਾ;
  • ਕਿਸੇ ਯੋਗਤਾ ਪ੍ਰਾਪਤ ਕਰਮਚਾਰੀ ਜਾਂ ਬਿਨੈਕਾਰ ਨੂੰ ਨੌਕਰੀ ਜਾਂ ਹੋਰ ਰੁਜ਼ਗਾਰ ਦੇ ਮੌਕੇ ਤੋਂ ਇਨਕਾਰ ਕਰਨਾ ਕਿਉਂਕਿ ਵਿਅਕਤੀ ਨੂੰ ਵਾਜਬ ਸਮਾਯੋਜਨ ਦੀ ਲੋੜ ਹੈ;
  • ਤਨਖਾਹ ਦੇ ਨਾਲ ਹੋਵੇ ਜਾਂ ਤਨਖਾਹ ਦੇ ਬਿਨਾਂ, ਕਿਸੇ ਯੋਗਤਾ ਪ੍ਰਾਪਤ ਕਰਮਚਾਰੀ ਤੋਂ ਛੁੱਟੀ ਲੈਣ ਦੀ ਮੰਗ ਕਰਨਾ, ਜੇ ਕਿਸੇ ਹੋਰ ਵਾਜਬ ਸਮਾਯੋਜਨ ਨਾਲ ਵਿਅਕਤੀ ਕੰਮ ਕਰਨਾ ਜਾਰੀ ਰੱਖੇਗਾ;
  • ਕਿਸੇ ਯੋਗਤਾ ਪ੍ਰਾਪਤ ਕਰਮਚਾਰੀ ਨਾਲ ਬਦਤਰ ਵਿਵਹਾਰ ਕਰਨਾ, ਜਿਸਨੂੰ "ਪ੍ਰਤੀਕੂਲ ਕਾਰਵਾਈ ਕਰਨਾ" ਵੀ ਕਿਹਾ ਜਾਂਦਾ ਹੈ, ਕਿਉਂਕਿ ਕਰਮਚਾਰੀ ਨੇ PWFA ਦੇ ਅਧੀਨ ਇੱਕ ਵਾਜਬ ਸਮਾਯੋਜਨ ਮੰਗਿਆ ਹੈ ਜਾਂ ਵਰਤਿਆ ਹੈ ਜਾਂ ਗੈਰਕਾਨੂੰਨੀ ਵਿਤਕਰੇ ਦਾ ਵਿਰੋਧ ਕੀਤਾ ਹੈ; ਜਾਂ
  • PWFA ਅਧੀਨ ਕਿਸੇ ਵੀ ਵਿਅਕਤੀ ਦੇ ਅਧਿਕਾਰਾਂ ਵਿੱਚ ਦਖ਼ਲਅੰਦਾਜ਼ੀ ਕਰਨਾ।

1994 ਦਾ ਵਰਦੀਧਾਰੀ ਸੇਵਾਵਾਂ ਰੁਜ਼ਗਾਰ ਅਤੇ ਮੁੜ-ਰੁਜ਼ਗਾਰ ਸੰਬੰਧੀ ਅਧਿਕਾਰ ਅਧਿਨਿਯਮ (USERRA)

1994 ਦਾ ਵਰਦੀਧਾਰੀ ਸੇਵਾਵਾਂ ਰੁਜ਼ਗਾਰ ਅਤੇ ਮੁੜ-ਰੁਜ਼ਗਾਰ ਸੰਬੰਧੀ ਅਧਿਕਾਰ ਅਧਿਨਿਯਮ (USERRA) (ਲਿੰਕ ਅੰਗਰੇਜ਼ੀ ਵਿੱਚ ਹੈ) ਇਹ ਯਕੀਨੀ ਬਣਾਉਂਦਾ ਹੈ ਕਿ ਫੌਜੀ ਆਪਣੀਆਂ ਮਿਲਟਰੀ ਸੇਵਾ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਤੋਂ ਬਾਅਦ ਆਪਣੀਆਂ ਸਿਵਲੀਅਨ ਨੌਕਰੀਆਂ 'ਤੇ ਵਾਪਸ ਆ ਸਕਣ। USERRA, ਰੁਜ਼ਗਾਰਦਾਤਾਵਾਂ 'ਤੇ ਫੌਜੀਆਂ ਨੂੰ ਸੀਨੀਆਰਤਾ, ਰੁਤਬੇ, ਅਤੇ ਤਨਖਾਹ ਦੀ ਦਰ ਦੇਣ ਦੀ ਲੋੜ ਲਗਾਉਂਦਾ ਹੈ ਜੋ ਉਹਨਾਂ ਕੋਲ ਤਾਂ ਹੁੰਦੀ ਜੇਕਰ ਉਹ ਮਿਲਟਰੀ ਸੇਵਾ ਲਈ ਕਿਸੇ ਬ੍ਰੇਕ ਦੇ ਬਿਨਾਂ ਆਪਣੇ ਸਿਵਿਲ ਰੁਜ਼ਗਾਰਦਾਤਾ ਕੋਲ ਲਗਾਤਾਰ ਕੰਮ ਕਰਦੇ ਰਹਿੰਦੇ।

USERRA ਦੇ ਅਧੀਨ ਰੁਜ਼ਗਾਰਦਾਤਾਵਾਂ ਦੀਆਂ ਹੋਰ ਜ਼ਿੰਮੇਵਾਰੀਆਂ ਵੀ ਹਨ। ਉਦਾਹਰਨ ਲਈ:

  • ਰੁਜ਼ਗਾਰਦਾਤਾਵਾਂ ਨੂੰ ਵਾਪਸ ਆਉਣ ਵਾਲੇ ਕਰਮਚਾਰੀਆਂ ਦੀ ਆਪਣੇ ਹੁਨਰਾਂ ਨੂੰ ਤਾਜ਼ਾ ਕਰਨ ਜਾਂ ਅਪਗ੍ਰੇਡ ਕਰਨ ਵਿੱਚ ਮਦਦ ਕਰਨ ਲਈ ਲਾਜ਼ਮੀ ਤੌਰ 'ਤੇ ਉਚਿਤ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਮੁੜ ਰੁਜ਼ਗਾਰ ਲਈ ਯੋਗ ਬਣ ਸਕਣ;
  • ਵਾਪਸ ਆਉਣ ਵਾਲੇ ਫੌਜੀ ਆਪਣੇ ਲਈ ਅਤੇ ਪਹਿਲਾਂ ਕਵਰ ਕੀਤੇ ਜਾਂਦੇ ਨਿਰਭਰ ਵਿਅਕਤੀਆਂ ਲਈ ਕਿਸੇ ਉਡੀਕ ਦੀ ਮਿਆਦ ਦੇ ਬਿਨਾਂ ਅਤੇ ਮਿਲਟਰੀ ਸੇਵਾ ਨਾਲ ਸੰਬੰਧਿਤ ਤੋਂ ਇਲਾਵਾ ਪਹਿਲਾਂ ਤੋਂ ਮੌਜੂਦ ਸਥਿਤੀਆਂ ਨੂੰ ਬਾਹਰ ਕੀਤੇ ਬਿਨਾਂ ਸਿਹਤ ਬੀਮੇ ਦੀ ਤੁਰੰਤ ਬਹਾਲੀ ਦੇ ਹੱਕਦਾਰ ਹਨ; ਅਤੇ
  • ਰੁਜ਼ਗਾਰਦਾਤਾਵਾਂ ਨੂੰ ਉਹਨਾਂ ਫੌਜੀਆਂ ਨੂੰ, ਜੋ ਫੌਜੀ ਸੇਵਾ ਦੌਰਾਨ ਅਪਾਹਜ ਹੋ ਗਏ ਸਨ, ਲਾਜ਼ਮੀ ਤੌਰ 'ਤੇ ਅਜਿਹੇ ਅਹੁਦੇ 'ਤੇ ਦੁਬਾਰਾ ਕੰਮ 'ਤੇ ਰੱਖਣਾ ਚਾਹੀਦਾ ਹੈ  ਜੋ ਉਹਨਾਂ ਦੇ ਪਹਿਲਾਂ ਵਾਲੇ ਅਹੁਦੇ ਨਾਲ ਸਭ ਤੋਂ ਨੇੜਤਾ ਨਾਲ ਸਬੰਧਿਤ ਹੈ ਜੇਕਰ ਉਹ ਪਹਿਲਾਂ ਵਾਲੇ ਅਹੁਦੇ 'ਤੇ ਕੰਮ ਨਹੀਂ ਕਰ ਸਕਦੇ ਹਨ।

USERRA ਇਸ ਦੀ ਵੀ ਮਨਾਹੀ ਕਰਦਾ ਹੈ:

  • ਅਤੀਤ, ਵਰਤਮਾਨ ਅਤੇ ਭਵਿੱਖ ਦੀ ਫੌਜੀ ਸੇਵਾ ਦੇ ਕਾਰਨ ਭਰਤੀ, ਤਰੱਕੀ, ਅਤੇ ਨੌਕਰੀ ਵਿੱਚ ਬਣਾਏ ਰੱਖਣ ਵਿੱਚ ਵਿਤਕਰਾ;
  • ਫੌਜੀ ਸੇਵਾ ਦੇ ਕਾਰਨ ਭਰਤੀ, ਮੁੜ-ਰੁਜ਼ਗਾਰ, ਤਰੱਕੀ, ਨੌਕਰੀ ਵਿੱਚ ਬਣਾਏ ਰੱਖਣ ਜਾਂ ਫਾਇਦੀਆਂ ਵਿੱਚ ਵਿਤਕਰਾ;
  • ਬਦਲਾ ਲੈਣਾ ਕਿਉਂਕਿ ਕਿਸੇ ਵਿਅਕਤੀ ਨੇ USERRA ਜਾਂਚ ਜਾਂ ਮੁਕੱਦਮੇ ਵਿੱਚ ਆਪਣੇ ਅਧਿਕਾਰਾਂ ਦਾ ਦਾਅਵਾ ਕੀਤਾ ਹੈ ਜਾਂ ਇਸ ਵਿੱਚ ਸਹਾਇਤਾ ਕੀਤੀ ਹੈ (ਗਵਾਹੀ ਦੇਣਾ, ਬਿਆਨ ਦੇਣਾ ਆਦਿ), ਭਾਵੇਂ ਸਹਾਇਤਾ ਕਰਨ ਵਾਲੇ ਵਿਅਕਤੀ ਦਾ ਕੋਈ ਫੌਜੀ ਸੇਵਾ ਸੰਬੰਧ ਨਾ ਹੋਵੇ।

USERRA ਸ਼ਾਂਤੀ ਦੇ ਸਮੇਂ ਅਤੇ ਯੁੱਧ ਦੇ ਸਮੇਂ ਸਵੈ-ਇੱਛਤ ਅਤੇ ਅਣਇੱਛਤ ਮਿਲਟਰੀ ਸੇਵਾ ਦੋਵਾਂ ਨੂੰ ਕਵਰ ਕਰਦਾ ਹੈ, ਅਤੇ ਇਹ ਸੰਘੀ ਸਰਕਾਰ, ਰਾਜ ਅਤੇ ਸਥਾਨਕ ਸਰਕਾਰਾਂ, ਅਤੇ ਨਿਜੀ ਰੁਜ਼ਗਾਰਦਾਤਾਵਾਂ ਸਮੇਤ ਲਗਭਗ ਸਾਰੇ ਨਾਗਰਿਕ ਰੁਜ਼ਗਾਰਦਾਤਾਵਾਂ 'ਤੇ ਲਾਗੂ ਹੁੰਦਾ ਹੈ, ਭਾਵੇਂ ਉਸ ਰੁਜ਼ਗਾਰਦਾਤਾ ਲਈ ਕਿੰਨੇ ਵੀ ਲੋਕ ਕੰਮ ਕਰਦੇ ਹੋਣ।

USERRA ਦੇ ਤਹਿਤ, US ਡਿਪਾਰਟਮੈਂਟ ਔਫ਼ ਲੇਬਰ ਦੁਆਰਾ ਇਹ ਨਿਰਧਾਰਿਤ ਕੀਤੇ ਜਾਣ ਤੋਂ ਬਾਅਦ ਕਿ ਕਿਸੇ ਫੌਜੀ ਦੇ USERRA ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਸੀ ਅਤੇ ਸ਼ਿਕਾਇਤ ਨੂੰ ਸਾਡੇ ਕੋਲ ਭੇਜੇ ਜਾਣ ਤੋਂ ਬਾਅਦ ਡਿਪਾਰਟਮੈਂਟ ਔਫ਼ ਜਸਟਿਸ (ਨਿਆਂ ਵਿਭਾਗ) ਇੱਕ ਮੁਕੱਦਮਾ ਚਲਾ ਸਕਦਾ ਹੈ। ਡਿਪਾਰਟਮੈਂਟ ਔਫ਼ ਜਸਟਿਸ ਨਿੱਜੀ ਰੁਜ਼ਗਾਰਦਾਤਾਵਾਂ ਦੇ ਨਾਲ-ਨਾਲ ਰਾਜ ਅਤੇ ਸਥਾਨਕ ਸਰਕਾਰੀ ਰੁਜ਼ਗਾਰਦਾਤਾਵਾਂ ਦੇ ਵਿਰੁੱਧ USERRA ਦੇ ਅਧੀਨ ਮੁਕੱਦਮੇ ਚਲਾ ਸਕਦਾ ਹੈ।

ਕਾਰਜਕਾਰੀ ਆਦੇਸ਼ 11246

ਕਾਰਜਕਾਰੀ ਆਦੇਸ਼ 11246 (ਲਿੰਕ ਅੰਗਰੇਜ਼ੀ ਵਿੱਚ ਹੈ) ਸੰਘੀ ਸਰਕਾਰ ਦੇ ਠੇਕੇਦਾਰਾਂ ਅਤੇ ਸੰਘੀ ਸਰਕਾਰ ਦੀ ਸਹਾਇਤਾ ਪ੍ਰਾਪਤ ਉਸਾਰੀ ਠੇਕੇਦਾਰਾਂ ਅਤੇ ਉਪ-ਠੇਕੇਦਾਰਾਂ 'ਤੇ ਲਾਗੂ ਹੁੰਦਾ ਹੈ ਜੋ ਇੱਕ ਸਾਲ ਵਿੱਚ $10,000 ਤੋਂ ਵੱਧ ਦਾ ਸੰਘੀ ਸਰਕਾਰੀ ਕਾਰੋਬਾਰ ਕਰਦੇ ਹਨ। ਇਹ ਉਹਨਾਂ ਰੁਜ਼ਗਾਰਦਾਤਾਵਾਂ ਨੂੰ ਨਸਲ, ਰੰਗ, ਧਰਮ, ਲਿੰਗ (ਗਰਭ-ਅਵਸਥਾ, ਜਣੇਪਾ, ਅਤੇ ਸੰਬੰਧਿਤ ਸਥਿਤੀਆਂ, ਜਿਨਸੀ ਝੁਕਾਅ, ਅਤੇ ਲਿੰਗੀ ਪਛਾਣ ਸਮੇਤ) ਜਾਂ ਰਾਸ਼ਟਰੀ ਮੂਲ ਦੇ ਆਧਾਰ 'ਤੇ ਵਿਤਕਰਾ ਕਰਨ ਤੋਂ ਮਨ੍ਹਾ ਕਰਦਾ ਹੈ।

ਕਾਰਜਕਾਰੀ ਆਦੇਸ਼ ਸੰਘੀ ਸਰਕਾਰ ਦੇ ਠੇਕੇਦਾਰਾਂ 'ਤੇ ਸਿਖਲਾਈ ਪ੍ਰੋਗਰਾਮਾਂ, ਆਊਟਰੀਚ ਯਤਨਾਂ, ਅਤੇ ਹੋਰ ਹਾਂ-ਪੱਖੀ ਕਦਮਾਂ ਸਮੇਤ ਰੁਜ਼ਗਾਰ ਦੇ ਸਾਰੇ ਪਹਿਲੂਆਂ ਵਿੱਚ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਕਾਰਵਾਈ ਕਰਨ ਦੀ ਲੋੜ ਲਗਾਉਂਦਾ ਹੈ। ਠੇਕੇਦਾਰਾਂ ਨੂੰ ਯੋਗ ਘੱਟ ਗਿਣਤੀ ਲੋਕਾਂ ਅਤੇ ਔਰਤਾਂ ਨੂੰ ਉਹਨਾਂ ਨੌਕਰੀਆਂ ਲਈ ਭਰਤੀ ਕਰਨ ਅਤੇ ਅੱਗੇ ਵਧਾਉਣ ਲਈ ਲਾਜ਼ਮੀ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਵਿੱਚ, ਇਹ ਤੁਲਨਾ ਕਰਦੇ ਹੋਏ ਕਿ ਉਹਨਾਂ ਸਮੂਹਾਂ ਵਿੱਚ ਕਿੰਨੇ ਲੋਕ ਕਾਰਜਬਲ ਵਿੱਚ ਉਪਲਬਧ ਹਨ, ਉਹਨਾਂ ਨੂੰ ਘੱਟ ਵਰਤਿਆ ਜਾਂਦਾ ਹੈ। ਠੇਕੇਦਾਰਾਂ ਨੂੰ ਇਹਨਾਂ ਯਤਨਾਂ ਨੂੰ ਉਹਨਾਂ ਦੀਆਂ ਲਿਖਤੀ ਕਰਮਚਾਰੀ ਨੀਤੀਆਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਲਿਖਤੀ ਹਾਂ-ਪੱਖੀ ਕਾਰਵਾਈ ਪ੍ਰੋਗਰਾਮਾਂ ਵਾਲੇ ਸੰਘੀ ਸਰਕਾਰ ਦੇ ਠੇਕੇਦਾਰਾਂ ਨੂੰ ਉਹਨਾਂ ਨੂੰ ਲਾਜ਼ਮੀ ਲਾਗੂ ਕਰਨਾ ਚਾਹੀਦਾ ਹੈ, ਉਹਨਾਂ ਨੂੰ ਫਾਈਲ 'ਤੇ ਰੱਖਣਾ ਚਾਹੀਦਾ ਹੈ, ਅਤੇ ਉਹਨਾਂ ਨੂੰ ਸਾਲਾਨਾ ਅਧਾਰ 'ਤੇ ਅੱਪਡੇਟ ਕਰਨਾ ਚਾਹੀਦਾ ਹੈ। ਨਾਲ ਹੀ, ਕੁਝ ਹਾਲਤਾਂ ਵਿੱਚ, ਕਾਰਜਕਾਰੀ ਆਦੇਸ਼ 11246 ਸੰਘੀ ਠੇਕੇਦਾਰਾਂ ਅਤੇ ਉਪ-ਠੇਕੇਦਾਰਾਂ ਲਈ ਬਿਨੈਕਾਰਾਂ ਅਤੇ ਕਰਮਚਾਰੀਆਂ ਦੇ ਵਿਰੁੱਧ ਨਕਾਰਾਤਮਕ ਕਾਰਵਾਈਆਂ ਕਰਨਾ ਗੈਰਕਾਨੂੰਨੀ ਬਣਾਉਂਦਾ ਹੈ ਕਿਉਂਕਿ ਉਹਨਾਂ ਨੇ ਆਪਣੀ ਤਨਖਾਹ ਜਾਂ ਉਹਨਾਂ ਦੇ ਸਹਿ-ਕਰਮਚਾਰੀਆਂ ਦੀ ਤਨਖਾਹ ਬਾਰੇ ਪੁੱਛਿਆ ਹੈ, ਚਰਚਾ ਕੀਤੀ ਹੈ, ਜਾਂ ਜਾਣਕਾਰੀ ਸਾਂਝੀ ਕੀਤੀ ਹੈ।

ਸੰਘੀ ਸਰਕਾਰ ਦੇ ਠੇਕੇਦਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਲਾਜ਼ਮੀ ਕਰਨੀਆਂ ਚਾਹੀਦੀਆਂ ਹਨ ਕਿ ਕੰਮ ਕਰਨ ਦੇ ਸਥਾਨ ਵਿੱਚ ਕੋਈ ਵੀ ਵਿਅਕਤੀ ਕਾਰਜਕਾਰੀ ਆਦੇਸ਼ ਦੇ ਤਹਿਤ ਸ਼ਿਕਾਇਤ ਦਰਜ ਕਰਨ ਜਾਂ ਮੁਕੱਦਮੇ ਵਿੱਚ ਹਿੱਸਾ ਲੈਣ ਲਈ ਕਿਸੇ ਵਿਅਕਤੀ ਨੂੰ ਡਰਾਉਣ ਜਾਂ ਉਸ ਨਾਲ ਵਿਤਕਰਾ ਕਰਨ ਦੀ ਕੋਸ਼ਿਸ਼ ਨਾ ਕਰੇ।

ਕਾਰਜਕਾਰੀ ਆਦੇਸ਼ 11246 ਦਾ ਪ੍ਰਬੰਧਨ ਡਿਪਾਰਟਮੈਂਟ ਔਫ਼ ਲੇਬਰ ਵਿਖੇ ਫੈਡਰਲ ਕਾਨਟ੍ਰੈਕਟ ਕੰਪਲਾਇੰਸ ਪ੍ਰੋਗਰਾਮਸ ਦੇ ਦਫ਼ਤਰ ਦੁਆਰਾ ਕੀਤਾ ਜਾਂਦਾ ਹੈ। OFCCP ਵੱਲੋਂ ਸਾਡੇ ਦਫ਼ਤਰਾਂ ਨੂੰ ਮਾਮਲਾ ਭੇਜਣ ਤੋਂ ਬਾਅਦ, ਡਿਪਾਰਟਮੈਂਟ ਔਫ਼ ਜਸਟਿਸ ਸੰਘੀ ਅਦਾਲਤ ਵਿੱਚ ਮੁਕੱਦਮਾ ਕਰ ਸਕਦਾ ਹੈ।

Updated January 26, 2024