Skip to main content

ਵਿਤਕਰੇ ਜਾਂ ਬਦਲੇ ਦੀ ਸ਼ਿਕਾਇਤ ਦਰਜ ਕਰਨ ਦਾ ਤਰੀਕਾ

ਸਾਡੇ ਦੁਆਰਾ ਲਾਗੂ ਕੀਤੇ ਜਾਂਦੇ ਕਾਨੂੰਨਾਂ ਵਿੱਚ ਵਿਤਕਰੇ ਜਾਂ ਬਦਲੇ ਦੀ ਸ਼ਿਕਾਇਤ ਦਾਇਰ ਕਰਨ ਲਈ ਸਖਤ ਸਮਾਂ ਸੀਮਾਵਾਂ ਸ਼ਾਮਲ ਹਨ। ਜੇਕਰ ਤੁਸੀਂ ਮੰਨਦੇ ਹੋ ਕਿ ਕਿਸੇ ਰੁਜ਼ਗਾਰਦਾਤਾ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਤਾਂ ਤੁਹਾਨੂੰ ਤੁਰੰਤ ਉਚਿਤ ਏਜੰਸੀ ਕੋਲ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ। ਅਸੀਂ ਹੇਠਾਂ ਦਿੱਤੀ ਜਾਣਕਾਰੀ ਸ਼ਿਕਾਇਤ ਦਰਜ ਕਰਨ ਲਈ ਸਹੀ ਜਗ੍ਹਾ ਦੀ ਪਛਾਣ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਪ੍ਰਦਾਨ ਕਰ ਰਹੇ ਹਾਂ, ਪਰ ਕੋਈ ਵੀ ਸ਼ਿਕਾਇਤ ਸਹੀ ਸਮਾਂ ਸੀਮਾ ਦੇ ਅੰਦਰ ਸਹੀ ਏਜੰਸੀ ਕੋਲ ਦਰਜ ਕਰਨਾ ਤੁਹਾਡੇ 'ਤੇ ਨਿਰਭਰ ਕਰਦਾ ਹੈ, ਅਤੇ ਅਸੀਂ ਤੁਹਾਨੂੰ ਕੋਈ ਕਾਨੂੰਨੀ ਸਲਾਹ ਨਹੀਂ ਦੇ ਸਕਦੇ ਹਾਂ।

  • ਜੇਕਰ ਤੁਸੀਂ ਮੰਨਦੇ ਹੋ ਕਿ ਕਿਸੇ ਰੁਜ਼ਗਾਰਦਾਤਾ ਨੇ ਸਿਰਲੇਖ VII ਜਾਂ ਗਰਭਵਤੀ ਕਰਮੀਆਂ ਨਾਲ ਨਿਰਪੱਖ ਵਿਵਹਾਰ ਸੰਬੰਧੀ ਅਧਿਨਿਯਮ ਦੀ ਉਲੰਘਣਾ ਕਰਕੇ ਵਿਤਕਰਾ ਕੀਤਾ ਹੈ ਜਾਂ ਬਦਲਾ ਲਿਆ ਹੈ, ਤਾਂ ਤੁਹਾਨੂੰ EEOC ਕੋਲ ਦੋਸ਼ ਦਾਇਰ ਕਰਨਾ ਚਾਹੀਦਾ ਹੈ।
  • ਜੇਕਰ ਤੁਸੀਂ ਮੰਨਦੇ ਹੋ ਕਿ ਕਿਸੇ ਰੁਜ਼ਗਾਰਦਾਤਾ ਨੇ USERRA ਦੀ ਉਲੰਘਣਾ ਕਰਕੇ ਵਿਤਕਰਾ ਕੀਤਾ ਹੈ ਜਾਂ ਬਦਲਾ ਲਿਆ ਹੈ, ਤਾਂ ਤੁਹਾਨੂੰ VETS ਦੇ ਕੋਲ ਇੱਕ ਦਾਅਵਾ ਦਾਇਰ ਕਰਨਾ ਚਾਹੀਦਾ ਹੈ (ਲਿੰਕ ਅੰਗਰੇਜ਼ੀ ਵਿੱਚ ਹੈ)।
  • ਜੇਕਰ ਤੁਸੀਂ ਮੰਨਦੇ ਹੋ ਕਿ ਕੋਈ ਸੰਘੀ ਠੇਕੇਦਾਰ ਕਾਰਜਕਾਰੀ ਆਦੇਸ਼ 11246 ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕਰ ਰਿਹਾ ਹੈ, ਤਾਂ ਤੁਹਾਨੂੰ OFCCP (ਲਿੰਕ ਅੰਗਰੇਜ਼ੀ ਵਿੱਚ ਹੈ) ਕੋਲ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ।
  • ਜੇਕਰ ਤੁਸੀਂ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਦੀ ਰਿਪੋਰਟ ਕਰਨਾ ਚਾਹੁੰਦੇ ਹੋ ਪਰ ਤੁਸੀਂ ਹਾਲੇ ਵੀ ਯਕੀਨੀ ਨਹੀਂ ਹੋ ਕਿ ਜਾਣ ਲਈ ਸਹੀ ਜਗ੍ਹਾ ਕਿਹੜੀ ਹੈ, ਤਾਂ ਕਿਰਪਾ ਕਰਕੇ ਨਾਗਰਿਕ ਅਧਿਕਾਰ ਪੋਰਟਲ 'ਤੇ ਰਿਪੋਰਟ ਦਰਜ ਕਰੋ। ਕਿਰਪਾ ਕਰਕੇ ਨੋਟ ਕਰੋ ਕਿ ਨਾਗਰਿਕ ਅਧਿਕਾਰ ਪੋਰਟਲ 'ਤੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਦੀ ਰਿਪੋਰਟ ਕਰਨਾ EEOC, VETS, ਜਾਂ OFCCP ਕੋਲ ਵਿਤਕਰੇ ਜਾਂ ਬਦਲੇ ਦੀ ਸ਼ਿਕਾਇਤ ਦਰਜ ਕਰਨ ਦੇ ਸਮਾਨ ਨਹੀਂ ਹੈ, ਅਤੇ ਆਪਣੇ ਕਾਨੂੰਨੀ ਹੱਕਾਂ ਦੀ ਰੱਖਿਆ ਕਰਨ ਲਈ ਤੁਹਾਨੂੰ ਉਹਨਾਂ ਤਿੰਨ ਏਜੰਸੀਆਂ ਵਿੱਚੋਂ ਇੱਕ ਕੋਲ ਲਾਜ਼ਮੀ ਸ਼ਿਕਾਇਤ ਦਰਜ ਕਰਨੀ ਚਾਹੀਦੀ ਹੈ।
Updated January 26, 2024